Join
Wednesday, March 18, 2026
Wednesday, March 18, 2026

31 ਮਾਰਚ ਨੇ ਪਿਆਕੜਾਂ  ਨੂੰ ਕੁੱਝ ਸਮੇ ਲਈ “ਯੁੱਧ ਨਸ਼ਿਆ ਵਿਰੁੱਧ” ਮੁਹਿੰਮ ਭੁਲਾ ਦਿੱਤੀ

ਵੱਡੇ ਪੱਧਰ ਤੇ ਪਿਆਕੜਾਂ ਨੇ ਸਸਤੀ ਸ਼ਰਾਬ ਕੀਤੀ ਜਮਾ 

ਨਵਾਂਸ਼ਹਿਰ /ਕਾਠਗੜ੍ਹ ( ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚਲਾਈ ਯੁੱਧ ਨਸ਼ਿਆ ਵਿਰੁੱਧ ਮੁਹਿਮ ਨੂੰ ਜਿੱਥੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਤਸਕਰਾਂ ਦੇ ਜਿੱਥੇ ਘਰ ਢਾਏ ਜਾ ਰਹੇ ਹਨ ਉੱਥੇ ਹੀ ਨਸ਼ਾ ਤਸਕਰਾਂ ਨੂੰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਹਨਾਂ ਖਿਲਾਫ ਕਾਰਵਾਈ ਕਰਨ ਦਾ ਜਿੱਥੇ ਭਰਮਾ ਹੁੰਗਾਰਾ ਸਮਾਜ ਸੇਵੀਆਂ ਵਲੋਂ ਵੀ ਦਿੱਤਾ ਜਾ ਰਿਹਾ ਹੈ ਪਰ ਹਰ ਸਾਲ ਦੀ ਤਰ੍ਹਾਂ 31 ਮਾਰਚ ਨੂੰ ਸ਼ਰਾਬ ਦੇ ਠੇਕੇ ਟੁੱਟਣ ਕਾਰਨ ਜਿੱਥੇ ਪਿਆਕੜਾਂ ਨੂੰ ਰੇਟ ਘੱਟ ਹੋਣ ਕਾਰਨ ਮੌਜਾਂ ਲੱਗੀਆਂ ਹੋਈਆਂ ਹਨ ਉੱਥੇ ਹੀ ਠੇਕਿਆਂ ਤੋਂ ਅਕਸਰ ਸ਼ਰਾਬ ਦੀਆਂ ਪੇਟੀਆਂ ਦੀਆਂ ਪੇਟੀਆਂ ਵਿਕਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਜਿੱਥੇ ਆਮ ਜਨਤਾ ਅਤੇ ਪਿਆਕੜਾਂ ਨੇ ਕੁਝ ਸਮੇਂ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਨੂੰ ਭੁੱਲਣ ਦਾ ਮਾਹੌਲ ਦਿਮਾਗ ਵਿੱਚੋਂ ਗਾਇਬ ਹੋ ਚੁੱਕਾ ਹੈ ਪਤਾ ਨਹੀਂ ਕਿਹਨਾਂ ਕਾਰਨਾਂ ਕਾਰਨ ਇਹਨਾਂ ਨੂੰ 31 ਮਾਰਚ ਵਾਲੇ ਦਿਨ ਸ਼ਾਮ ਨੂੰ ਠੇਕਿਆਂ ਦੇ ਉੱਤੇ ਲੱਗੀਆਂ ਹੋਈਆਂ ਲੰਬੀਆਂ ਲੰਬੀਆਂ ਕਤਾਰਾਂ ਪੁਲਿਸ ਦਾ ਡਰ ਅਤੇ ਖੋਫ ਦਿਲਾਂ ਵਿੱਚੋਂ ਕੁਝ ਘੰਟਿਆਂ ਦੇ ਲਈ ਦਿਮਾਗ ਵਿੱਚੋਂ ਵਿਸਰ ਜਾਂਦਾ ਹੈ। ਆਖਰਕਾਰ ਜਿਹੜੇ ਸ਼ਰਾਬ ਦੇ ਪਿਆਕੜਾਂ ਨੇ ਇਹ ਪੇਟੀਆਂ ਆਪਣੇ ਘਰਾਂ ਨੂੰ ਸਸਤੀ ਹੋਣ ਕਾਰਨ ਢੋਈਆਂ ਕਿ ਉਹਨਾਂ ਦੇ ਘਰਾਂ ਤੇ ਵੀ ਸਥਾਨਕ ਪੁਲਿਸ ਵਲੋਂ ਚੈਕਿੰਗ ਕੀਤੀ ਜਾਵੇਗੀ ਇਹ ਸਵਾਲੀਆ ਨਿਸ਼ਾਨ ਖੜਾ ਹੁੰਦਾ ਜਾਪਦਾ ਹੈ।

Related Articles

LEAVE A REPLY

Please enter your comment!
Please enter your name here

Latest Articles

2

2