Join
Wednesday, March 18, 2026
Wednesday, March 18, 2026

ਬਲਾਚੌਰ ਸਿਟੀ ਪੁਲਿਸ ਵਲੋਂ 6 ਗ੍ਰਾਮ ਹੈਰੋਇਨ ਸਮੇਤ ਇਕ ਆਰੋਪੀ ਨੂੰ ਕਾਬੂ

ਬਲਾਚੌਰ, 2 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਬ-ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਲਾਚੌਰ, ਏ.ਐੱਸ.ਆਈ ਲਖਵੀਰ ਚੰਦ ਅਤੇ ਏ.ਐੱਸ.ਆਈ ਨਰੇਸ਼ ਕੁਮਾਰ ਦੀ ਟੀਮ ਵਲੋਂ ਰਮਨ ਸੈਂਪਲਾ ਉਰਫ਼ ਰੋਮੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਰੱਕੜਾਂ ਢਾਹਾਂ ਥਾਣਾ ਸਦਰ ਬਲਾਚੌਰ ਨੂੰ ਸਿਆਣਾ ਖੱਡ

ਦੀ ਪੁਲੀ ਦੇ ਨਜ਼ਦੀਕ ਤੋਂ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਕਥਿਤ ਦੋਸ਼ੀ ਦੇ ਖ਼ਿਲਾਫ਼ ਥਾਣਾ ਸਿਟੀ ਬਲਾਚੌਰ ਵਲੋਂ ਮੁਕੱਦਮਾ ਐਨ.ਡੀ.ਪੀ.ਐੱਸ.ਐਕਟ ਦੇ ਤਹਿਤ ਦਰਜ ਕੀਤਾ ਗਿਆ ਹੈ। ਐੱਸ.ਐੱਚ.ਓ ਸਤਨਾਮ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਗੋਇੰਦਵਾਲ ਸਾਹਿਬ ਜੇਲ੍ਹ ਵਿਖੇ ਭੇਜਿਆ ਜਾ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles

2

2