Join
Friday, March 13, 2026
Friday, March 13, 2026

ਕੇਸੀ ਪੋਲੀਟੈਕਨਿਕ ਕਾਲਜ ’ਚ ਵਿਸ਼ਵ ਸਿਹਤ ਦਿਵਸ ’ਤੇ  ਸੈਮੀਨਾਰ ਕਰਵਾਇਆ

-ਵਿਦਿਆਰਥੀਆਂ ਅਤੇ ਸਟਾਫ਼ ਨੇ  ਸਿਹਤਮੰਦ ਸ਼ੁਰੂਆਤ ਆਸਵੰਦ ਭਵਿੱਖ ਹੈ’ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟਾਏ
ਸਿਹਤਮੰਦ ਬਣਨ ਲਈ ਸਾਨੂੰ ਪੌਸ਼ਟਿਕ ਆਹਾਰ,  ਲੋੜੀਂਦੀ ਨੀਂਦ ਲੈਣੀ ਜਰੂਰੀ – ਇੰਜ. ਜਫਤਾਰ ਅਹਿਮਦ

ਨਵਾਂਸ਼ਹਿਰ, 07 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ ) 

ਕਰਿਆਮ ਰੋਡ ’ਤੇ ਸਥਿਤ ਕੇਸੀ ਪੌਲੀਟੈਕਨਿਕ ਕਾਲਜ ਵਿਖੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਦੀ ਦੇਖ-ਰੇਖ ’ਚ ਵਿਸ਼ਵ ਸਿਹਤ ਦਿਵਸ ਦੇ ਮੌਕੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਕੁਇੱਜ਼ ਅਤੇ ਪੋਸਟਰ ਮੇਕਿੰਗ  ਮੁਕਾਬਲਾ ਕਰਵਾਇਆ ਗਿਆ। ਸੈਮੀਨਾਰ ’ਚ ਕਾਲਜ ਮੁਖੀ ਇੰਜ. ਜਫਤਾਰ ਅਹਿਮਦ, ਇੰਜ. ਜਸਵੰਤ ਸਿੰਘ ਅਤੇ ਵਿਦਿਆਰਥੀਆਂ  ਸ਼ੁਭਮ , ਕੁਲਭੂਸ਼ਣ ਕੁਮਾਰ, ਸਚਿਨ, ਅਤੇ ਸਾਹਿਲ ਨੇ ਇਸ ਸਾਲ ਦੇ ਥੀਮ ’ਸਿਹਤਮੰਦ ਸ਼ੁਰੂਆਤ ਆਸ਼ਵੰਦ ਭਵਿੱਖ ਹੈ ’ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਇੰਜ. ਜਫਤਾਰ ਅਹਿਮਦ ਨੇ ਦੱਸਿਆ ਕਿ ਚੰਗੀ ਸਿਹਤ ਲਈ ਸਾਨੂੰ ਪੌਸ਼ਟਿਕ ਆਹਾਰ ਅਤੇ ਲੋੜੀਂਦੀ ਨੀਂਦ ਲੈਣੀ ਜਰੂਰੀ ਹੈ। ਇਸ ਨਾਲ ਸਰੀਰ ਤੰਦਰੁਸਤ ਰਹੇਗਾ ਅਤੇ ਮਾਨਸਿਕ ਪਰੇਸ਼ਾਨੀ ਵੀ ਨਹੀਂ ਹੋਵੇਗੀ। ਸਾਨੂੰ ਹਲਕੀ ਕਸਰਤ ਵੀ ਹਰ ਰੋਜ਼ ਕਰਨੀ ਚਾਹੀਦੀ ਹੈ। ਸਾਨੂੰ ਸਾਲ ’ਚ ਘੱਟੋ-ਘੱਟ ਇੱਕ ਵਾਰ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇੰਸਾਨ  ਚਾਹੇ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ, ਜੇ ਉਸ ਦੀ ਸਿਹਤ ਠੀਕ ਨਾ ਹੋਵੇ। ਉਸ ਦੀ ਸਾਰੀ ਦੌਲਤ ਬੇਕਾਰ ਹੈ। ਇੰਜ. ਜਸਵੰਤ ਸਿੰਘ ਨੇ ਦੱਸਿਆ ਕਿ ਸਾਨੂੰ ਸਿਹਤਮੰਦ ਰਹਿਣ ਲਈ ਕੋਈ  ਨਾ ਕੋਈ ਕਸਰਤ ਕਰਨੀ ਚਾਹੀਦੀ ਹੈ। ਸਾਈਕਲ ਚਲਾਉਣ ਅਤੇ ਪੈਦਲ ਚੱਲ ਕੇ ਵੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ।

ਵਿਦਿਆਰਥੀਆਾਂ  ਨੇ ਦੱਸਿਆ ਕਿ ਸਾਨੂੰ ਪੌਸ਼ਟਿਕ ਆਹਾਰ ਲੈਣਾ ਚਾਹੀਦਾ ਹੈ। ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੀ ਸਿਹਤ ਚਾਹੀਦੀ ਹੈ ਨਾ ਕਿ ਨਸ਼ੇ ਕਰਕੇ ਆਪਣੀ ਜ਼ਿੰਦਗੀ ਖਤਮ ਕਰਨੀ ਚਾਹੀਦੀ ਹੈ। ਸਵੇਰੇ ਜਲਦੀ ਉੱਠਣਾ ਚਾਹੀਦਾ ਹੈ। ਸ਼ੌਚ  ਜਾਣ ਤੋਂ ਬਾਅਦ ਪਾਣੀ ਪੀਣਾ ਚਾਹੀਦਾ ਹੈ, ਫਿਰ ਯੋਗ ਕਰਨਾ ਚਾਹੀਦਾ ਹੈ ਅਤੇ ਕਸਰਤ ਕਰਨੀ ਚਾਹੀਦੀ ਹੈ। ਸਾਨੂੰ ਸਿਮਰਨ ਵੀ ਕਰਨਾ ਚਾਹੀਦਾ ਹੈ। ਜੇਕਰ ਅਸੀਂ ਸਿਹਤ ਵੱਲ ਧਿਆਨ ਦੇਈਏ ਤਾਂ ਅਸੀਂ ਕਈ ਬਿਮਾਰੀਆਂ ਤੋਂ ਦੂਰ ਰਹਾਂਗੇ। ਕੁਇਜ਼ ’ਚ ਸੁਮਿਤ ਅਤੇ ਅਭਿਸ਼ੇਕ ਦੀ ਟੀਮ ਨੇ ਪਹਿਲਾ, ਲਵਲੀਨ ਅਤੇ ਜਸ਼ਦੀਪ ਦੀ ਟੀਮ ਦੂਸਰੇ ਨੰਬਰ ਤੇ ਰਹੀ। ਇਸੀ ਤਰ੍ਹਾਂ ਪੋਸਟਰ ਮੇਕਿੰਗ ’ਚ ਰਵੀ ਕੁਮਾਰ ਨੇ ਪਹਿਲਾ, ਪਰਮੇਸ਼ਵਰ ਨੇ ਦੂਸਰਾ ਅਤੇ ਗੁਲਸ਼ਨ ਨੇ ਤੀਸਰਾ ਸਥਾਨ ਪਾਇਆ ਹੈ। ਮੰਚ ਸੰਚਾਲਨ ਇੰਜ. ਮੀਨਲ  ਨੇ ਕੀਤਾ। ਮੌਕੇ ’ਤੇ ਇੰਜ. ਜਸਵੰਤ ਸਿੰਘ, ਇੰਜ. ਦਵਿੰਦਰ ਸਿੰਘ, ਇੰਜ. ਸੰਤੋਸ਼ ਕੁਮਾਰ, ਇੰਜ. ਜਸਕਰਨਪ੍ਰੀਤ ਕੌਰ, ਜਤਿੰਦਰ ਕੌਰ, ਸੰਜੀਵ ਕੁਮਾਰ, ਜਗਜੀਵਨ ਰਾਮ, ਰਾਜਿੰਦਰ ਕੁਮਾਰ ਅਤੇ ਅਭਿਮਨਯੂ ਕੁਮਾਰ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles