Join
Friday, March 20, 2026
Friday, March 20, 2026

ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਮੰਗੂਪੁਰ ਵਿਖੇ ਆਪ ਆਗੂ ਪਵਨ ਕੁਮਾਰ ਰੀਠੂ ਅਤੇ ਸਤਨਾਮ ਸਰਪੰਚ ਕਟਵਾਰਾ ਦਾ ਸਨਮਾਨ

ਬਲਾਚੌਰ 11 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਅੱਜ ਸਰਕਾਰੀ ਪ੍ਰਾਇਮਰੀ ਅਤੇ ਮਿਡਲ  ਸਕੂਲ ਪਿੰਡ ਮੰਗੂਪੁਰ ਵਿਖੇ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਵਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਮੁਕੰਮਲ ਹੋ ਚੁੱਕੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਵਿਦਿਆਰਥੀਆਂ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਵਨ ਕੁਮਾਰ ਰੀਠੂ ਕਰੀਮਪੁਰ ਚਾਹਵਾਲਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਉਪਰਾਲਾ ਪਿੰਡ ਦੇ ਬੱਚਿਆਂ ਨੂੰ ਸੁਵਿਧਾਜਨਕ ਅਤੇ ਬਿਹਤਰ ਸਿੱਖਿਆ ਵਾਤਾਵਰਨ ਮੁਹੱਈਆ ਕਰਵਾਉਣ ਵੱਲ ਇੱਕ ਹੋਰ ਮਜ਼ਬੂਤ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ।ਇਸ ਮੌਕੇ ਸਮੂਹ ਸਕੂਲ ਸਟਾਫ਼ ਅਤੇ ਨਗਰ ਨਿਵਾਸੀਆਂ ਵਲੋਂ ਐੱਮ.ਐੱਲ.ਏ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਆਪ ਆਗੂ ਪਵਨ ਕੁਮਾਰ ਰੀਠੂ ਅਤੇ ਸਤਨਾਮ ਸਰਪੰਚ ਕਟਵਾਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਕੁਲਦੀਪ ਕੌਰ ਸਰਪੰਚ,ਨਰਿੰਦਰ ਕੁਮਾਰ,ਸੁਭਾਸ਼ ਚੰਦਰ,ਬਲਵਿੰਦਰ,ਗੁਰਬਖਸ਼ ਠੇਕੇਦਾਰ,ਮਨਜੀਤ ਕੌਰ,ਰੌਸ਼ਨ ਲਾਲ,ਤੇਲੂ ਰਾਮ,ਪਵਨ ਕੁਮਾਰ ਪੰਚ,ਮਨੋਹਰ ਲਾਲ ਸਰਪੰਚ ਨੰਨੂਵਾਲ,ਸੋਨੂੰ ਸਰਪੰਚ ਮੁੱਖੂਪੁਰ,ਚੇਅਰਮੈਨ ਜਸਪਾਲ,ਚੇਅਰਮੈਨ ਸੋਹਣ ਲਾਲ,ਕੁਲਦੀਪ ਕੁਮਾਰ,ਸੋਹਣ ਲਾਲ ਪੱਪੂ,ਰਾਮਪਾਲ ਫੌਜੀ,ਰਿੰਪੀ ਮੈਡਮ ਅਤੇ ਸਮੂਹ ਸਕੂਲ ਸਟਾਫ਼ ਅਤੇ ਨਗਰ ਨਿਵਾਸੀ ਆਦਿ ਹਾਜ਼ਿਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2