ਨਵਾਂਸ਼ਹਿਰ 11 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਨਿਸ਼ਕਾਮ ਟਿਫ਼ਨ ਸੇਵਾ, ਗੁਰੂ ਕੀ ਰਸੋਈ, ਨਵਾਂਸ਼ਹਿਰ ਦੀ ਸੰਗਤ ਨੇ ਮੁੱਖ ਸੇਵਾਦਾਰ ਸ. ਅਮਰੀਕ ਸਿੰਘ ਜੀ ਦੀ ਪਤਨੀ ਅਵਤਾਰ ਕੌਰ ਜੀ ਦੀ ਯੋਗ ਅਗਵਾਈ ਹੇਠ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕੀਤੇ । ਜਾਣਕਾਰੀ ਸਾਂਝੀ ਕਰਦੇ ਹੋਏ ਅਵਤਾਰ ਕੌਰ ਜੀ ਨੇ ਦੱਸਿਆ ਕਿ ਗੁਰੂ ਕੀ ਰਸੋਈ ਦੀਆਂ ਸੰਗਤਾਂ ਜੋ ਕਿ ਹਰ ਰੋਜ਼ ਲਗਭਗ 700 ਲੋੜਵੰਦਾਂ ਪਰਿਵਾਰਾਂ, ਬਜ਼ੁਰਗਾਂ ਆਦਿ ਦੇ ਲਈ ਲੰਗਰ ਤਿਆਰ ਕਰਦੀਆਂ ਹਨ, ਸਵੇਰੇ 7 ਵਜੇ ਗੁਰੂ ਕੀ ਰਸੋਈ ਤੋਂ ਨਾਮ ਸਿਮਰਨ ਕਰਦੀਆਂ ਹੋਈਆਂ ਜ਼ਿਲ੍ਹਾ ਹੁਸ਼ਿਆਰਪੁਰ ਇਲਾਕੇ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਾ ਸਾਹਿਬ, ਗੁਰਦੁਆਰਾ ਹਰੀਆਂ ਵੇਲਾਂ, ਪਾਤਸ਼ਾਹੀ ਸੱਤਵੀਂ, ਬਜਰੌਰ, ਗੁਰਦੁਆਰਾ ਭਾਈ ਮੰਝ ਜੀ ਸਮਾਧਾਂ ਪਿੰਡ ਕੰਗਮਾਈ, ਗੁਰਦੁਆਰਾ ਸ਼੍ਰੀ ਗਰਨਾ ਸਾਹਿਬ, ਬੋਦਲ, ਗੁਰਦੁਆਰਾ ਰਾਮਪੁਰ ਖੇੜਾ ਸਾਹਿਬ (ਤਪ ਅਸਥਾਨ ਸੰਤ ਬਾਬਾ ਹਰਨਾਮ ਸਿੰਘ ਜੀ) ਆਦਿ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਗੁਰਧਾਮਾਂ ਨਾਲ ਸਬੰਧਤ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਅਵਤਾਰ ਕੌਰ, ਜਸਵਿੰਦਰ ਕੌਰ, ਗੁਰਜੀਤ ਕੌਰ, ਦਲਜੀਤ ਕੌਰ, ਇੰਦਰਜੀਤ ਕੌਰ, ਮਨਿੰਦਰ ਕੌਰ, ਸਵਰਨ ਕੌਰ, ਬਲਵਿੰਦਰ ਕੌਰ, ਦਲਜੀਤ ਸਿੰਘ, ਅਮਰਜੀਤ ਸਿੰਘ ਖਾਲਸਾ, ਬਲਵਿੰਦਰ ਸਿੰਘ, ਸਤਨਾਮ ਸਿੰਘ, ਹਰਭਜਨ ਸਿੰਘ, ਦਿਲਬਾਗ ਸਿੰਘ, ਹਕੀਕਤ ਸਿੰਘ, ਜਰਨੈਲ ਸਿੰਘ, ਰਸਪਾਲ ਸਿੰਘ, ਸਰਬਜੀਤ ਕੌਰ, ਹਰਦੀਪ ਸਿੰਘ ਸੈਂਬੀ, ਨਰਿੰਦਰ ਕੌਰ, ਕਿਰਨਦੀਪ ਕੌਰ, ਗੰਗਾ ਦੇਵੀ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ ।


