Join
Wednesday, March 18, 2026
Wednesday, March 18, 2026

ਪਿੰਡ ਜਲਾਲਪੁਰ ਵੱਲੋਂ ਭੇਜੀ ਗਈ 12 ਵੀਂ ਪੀ ਜੀ ਆਈ ਲੰਗਰ ਸੇਵਾ

ਨਵਾਂਸ਼ਹਿਰ /ਕਾਠਗੜ੍ਹ 13 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ ) 

ਆਚਾਰੀਆ ਚੇਤਨਾਨੰਦ ਮਹਾਰਾਜ ਭੂਰੀਵਾਲ ਦੀ ਰਹਿਨੁਮਾਈ ਹੇਠ ਹਰ ਰੋਜ ਪੀ.ਜੀ.ਆਈ ਚੰਡੀਗੜ੍ਹ ਵਿਖੇ ਮਰੀਜ਼ਾਂ ਦੇ ਨਾਲ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਲਈ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ | ਇਹ ਸੇਵਾ ਪਿਛਲੇ 10-11 ਸਾਲ ਤੋਂ ਨਿਰਵਿਘਨ ਚਲ  ਰਹੀ ਹੈl ਇਸ ਵਿੱਚ ਵੱਖ-ਵੱਖ ਪਿੰਡਾਂ ਨੇ ਇਹ ਸੇਵਾ ਲਈ ਹੋਈ ਹੈ। ਚੌਧਰੀ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿੰਡ ਜਲਾਲਪੁਰ ਦੀ ਵਾਰੀ ਸੀ ਅਤੇ ਲੋੜਵੰਦਾਂ ਲਈ ਲੰਗਰ ਤਿਆਰ ਕਰਕੇ ਭੇਜਿਆ ਗਿਆ। ਪਿੰਡਾਂ ਤੋਂ ਸੇਵਾਦਾਰ ਆਪ ਜਾ ਕੇ  ਲੰਗਰ ਵਰਤਾਉਂਦੇ ਹਨ ਜਿਸ ਵਿਚ ਚੰਡੀਗੜ੍ਹ ਤੋਂ ਵੀ ਸੇਵਾਦਾਰ ਲੰਗਰ ਵਰਤਾਉਣ ਵਿਚ ਮਦਦ ਕਰਦੇ ਹਨ। ਇਹ ਪਿੰਡ ਜਲਾਲਪੁਰ ਦਾ 12 ਵਾਂ ਲੰਗਰ ਹੈ। ਆਚਾਰੀਆ ਚੇਤਨਾਨੰਦ ਮਹਾਰਾਜ ਜੀ ਦੇ ਇਹ ਮਨੁੱਖਤਾ ਲਈ ਸਭ ਤੋਂ ਉੱਤਮ ਕਦਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਮੌਕੇ ਸਤਨਾਮ ਜਲਾਲਪੁਰ , ਬਿਮਲਾ ਚੇਚੀ ਸਰਪੰਚ, ਰਾਮ ਲਾਲ ਬਜਾੜ , ਸੁਰਿੰਦਰ ਭਾਟੀਆ, ਉਪਿੰਦਰ ਚੇਚੀ, ਰਕੇਸ਼ ਚੇਚੀ, ਜਗਨ ਨਾਥ, ਸੋਹਨ ਲਾਲ, ਮਨੋਹਰ ਲਾਲ, ਅਸ਼ੋਕ ਕੁਮਾਰ, ਰਤਨ ਭਾਟੀਆ, ਕਮਲਾ, ਸੇਠੀ ਬਜਾੜ, ਵਿਜੇ ਭਾਟੀਆ, ਰਾਮ ਪਾਲ ਬਜਾੜ ਤੋਂ ਇਲਾਵਾ ਬਹੁਤ ਸਾਰੇ ਸੇਵਾਦਾਰ ਭਾਈਆਂ ਅਤੇ ਬੀਬੀਆਂ ਨੇ ਸੇਵਾ ਕਰਕੇ ਬੜੀ ਭਾਵਨਾ ਨਾਲ ਲੰਗਰ ਤਿਆਰ ਕੀਤਾ| ਲੰਗਰ ਰਵਾਨਾ ਕਰਨ ਸਮੇਂ ਮੰਗਲਾਚਰਨ ਦਾ ਉਚਾਰਨ ਕੀਤਾ ਗਿਆ ਅਤੇ ਸੇਵਾਦਾਰਾਂ ਦੇ ਨਾਲ ਗੱਡੀ ਨੂੰ ਰਵਾਨਾ ਕੀਤਾ ਗਿਆl

Related Articles

LEAVE A REPLY

Please enter your comment!
Please enter your name here

Latest Articles

2

2