Join
Thursday, March 12, 2026
Thursday, March 12, 2026

ਪਿੰਡ ਰੈਲ ਮਾਜਰਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਵੱਲੋ ਰੱਖੇ ਟਰਾਸਫਾਰਮਰ ਨੂੰ ਲੈ ਕੇ ਅਧਿਕਾਰੀਆਂ ਖਿਲਾਫ਼ ਪਿੰਡ ਵਾਸੀਆਂ ਨੇ ਸਖਤ ਰੋਸ ਪ੍ਰਦਰਸ਼ਨ ਕੀਤਾ

ਟਰਾਸਫਾਰਮਰ ਨਾ ਹਟਾਇਆ ਤਾ ਪਿੰਡ ਵਾਸੀ ਦੇਣਗੇ ਰੋਸ ਧਰਨਾ

 ਨਵਾਂਸ਼ਹਿਰ /ਕਾਠਗੜ੍ਹ 14 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

 ਪਿੰਡ ਰੈਲ ਮਾਜਰਾ ਵਿਖੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਪਿੰਡ ਵਾਸੀਆਂ ਨੇ ਸਖਤ ਰੋਸ ਪ੍ਰਦਰਸ਼ਨ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਰੈਲਮਾਜਰਾ ਦੇ ਉੱਘੇ ਸਮਾਜ ਸੇਵੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਸੁਰਿੰਦਰ ਸ਼ਿੰਦਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਿੰਡ ਰੈਲਮਾਜਰਾ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਬਾਹਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਬਰਦਸਤੀ ਬਿਜਲੀ ਦਾ ਟਰਾਂਸਫਾਰਮਰ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪਿੰਡ ਵਾਸੀਆਂ ਵੱਲੋਂ ਇਸ ਟ੍ਰਾਂਸਫਾਰਮਰ  ਰੱਖਣ ਲਈ ਵਿਰੋਧ ਕੀਤਾ ਪਰ ਕਿਸੇ ਵੀ ਅਧਿਕਾਰੀ ਨੇ ਇੱਕ ਨਾ ਸੁਣੀ ਅਤੇ ਉਹ ਆਪਣੀ ਜਿੰਦ ਤੇ ਅੜੇ ਕਿ ਟ੍ਰਾਂਸਫਾਰਮਰ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਹੀ ਰੱਖਿਆ ਜਾਵੇਗਾ ਪਰ  ਬੀਤੀ ਕੱਲ੍ਹ ਪਿੰਡ ਵਾਸੀ ਵਿਸਾਖੀ ਦੇਖਣ ਗਏ ਹੋਏ ਸਨ ਅਤੇ ਪਿੰਡ ਵਿੱਚ ਕੋਈ ਵੀ ਹਾਜਰ ਨਹੀ ਸੀ ਤਾ ਬਿਜਲੀ ਅਧਿਕਾਰੀਆਂ ਨੇ ਮੌਕੇ ਦੇਖ ਗੁਰਦੁਆਰਾ ਗੂਰੂ ਰਵੀਦਾਸ ਜੀ ਦੇ ਬਾਹਰ ਮਗਰੋਂ ਖੰਭੇ ਗੱਡ ਕੇ ਟ੍ਰਾਂਸਫਾਰਮਰ ਰੱਖ ਦਿੱਤਾ ਪਰ ਜਦੋਂ ਪਿੰਡ ਵਾਸੀਆਂ ਨੇ ਆ ਕੇ ਦੇਖਿਆ ਉਹ ਹੈਰਾਨ ਅਤੇ ਪ੍ਰੇਸ਼ਾਨ ਹੋ ਗਏ ਆਖਰਕਾਰ ਅੱਜ ਪਿੰਡ ਵਾਸੀਆਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਬਿਜਲੀ ਵਿਭਾਗ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਫਿਰ ਪਿੰਡ ਵਾਸੀਆਂ ਨੇ ਆਪਣੇ ਪਿੰਡ ਦੇ ਸਰਪੰਚ ਸਿੰਕਦਰ ਸਿੰਘ ਲਾਦੀਂ ਦੇ ਧਿਆਨ ਵਿੱਚ ਗੱਲ ਲਿਆਂਦੀ ਤਾਂ ਉਨ੍ਹਾਂ ਵੱਲੋਂ  ਇਸ ਸਬੰਧੀ  ਬਿਜਲੀ ਦੇ ਜੇ ਈ ਤਿਲਕ ਨਾਲ ਗੱਲਬਾਤ ਕੀਤੀ ਉਨ੍ਹਾਂ ਨੂੰ ਕਿਹਾ ਕਿ ਇਸ ਜਗ੍ਹਾ ਟ੍ਰਾਂਸਫਾਰਮਰ ਨਾ ਲਗਾਈਆਂ ਜਾਵੇ ਕਿਉਂਕਿ ਇਸ ਜਗ੍ਹਾ ਤੇ ਟ੍ਰਾਂਸਫਾਰਮਰ ਲੱਗਣ ਨਾਲ ਪਿੰਡ ਵਾਸੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਪਰ ਜੇ ਈ ਨੇ ਇੱਕ ਵੀ ਨਾ ਸੁਣੀ ਅਤੇ ਆਪਣੀ ਮਨਮਰਜ਼ੀ ਨਾਲ ਜਾਣ ਬੁੱਝ ਕੇ ਟ੍ਰਾਂਸਫਾਰਮਰ ਗੁਰਦੁਆਰਾ ਸਾਹਿਬ ਦੇ ਬਾਹਰ ਲਗਾਅ ਦਿੱਤਾ ਗਿਆ ਹੈ। ਉਹਨਾਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ  ਟ੍ਰਾਂਸਫਾਰਮਰ ਜੇ ਇਸ ਜਗ੍ਹਾ ਤੋਂ ਨਾ ਬਦਲਿਆ ਗਿਆ ਤਾ ਇਸ ਦੇ ਖਿਲਾਫ ਵੱਡਾ ਸੰਘਰਸ਼ ਵਿਢਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। 

ਜਦੋਂ ਇਸ ਸਬੰਧੀ ਐਸ ਡੀ ਓ ਬਲਾਚੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਅਤੇ ਪਿੰਡ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਇਸ ਦਾ ਜਲਦ ਹੱਲ ਕੱਢਿਆ ਜਾਵੇਗਾ। ਇਸ ਮੌਕੇ ਪ੍ਰਧਾਨ ਰਾਜ ਕੁਮਾਰ, ਹੰਸ ਰਾਜ, ਰਾਮ ਪਾਲ, ਅਲਖ ਸਿੰਘ,ਗੁਰਮੇਲ ਸਿੰਘ, ਰਾਮ ਜੀ ਦਾਸ, ਰਾਮ ਪਾਲ ਪਾਲੀ, ਬੰਟਾ ਕੁਮਾਰ, ਰਕੇਸ਼ ਕੁਮਾਰ ਕੇਸਾਂ, ਦਰਸ਼ਨ ਲਾਲ, ਸੋਹਣ ਲਾਲ ਸੋਨੀ, ਜਤਿੰਦਰ ਕੁਮਾਰ, ਰਾਜਵੀਰ ਸਿੰਘ, ਬਲਵਿੰਦਰ ਕੁਮਾਰ, ਅਜੇ ਕੁਮਾਰ, ਪ੍ਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ, ਧਰਮਿੰਦਰ ਧੰਮਾ, ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles