Join
Tuesday, March 24, 2026
Tuesday, March 24, 2026

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ 41ਵਾਂ ਖੂਨ-ਦਾਨ ਕੈਂਪ ਲਗਾਇਆ ਗਿਆ।

ਜਲੰਧਰ (ਕਰਮਵੀਰ ਸਿੰਘ)

ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਡਰੋਲੀ ਕਲਾਂ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਤਿਉਹਾਰ ਨੂੰ ਸਮਰਪਿਤ 41ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੱਥੇਦਾਰ ਮਨੋਹਰ ਸਿੰਘ ਦਸਵੰਧ ਗਰੀਬਾਂ ਲਈ ਐਨ.ਜੀ.ਓ ਪੰਜਾਬ ਤੇ ਸੇਵਾਦਾਰ ਸੁਖਜੀਤ ਸਿੰਘ ਮਿਨਹਾਸ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਐਨ.ਆਰ.ਆਈ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਵਿੱਚ ਬੜੇ ਵੱਡੇ ਉਤਸ਼ਾਹ ਨਾਲ 97 ਵੀਰਾਂ ਭੈਣਾਂ ਦੇ ਆਪਣਾਂ ਬੇਸ਼ਕੀਮਤੀ ਖੂਨਦਾਨ ਕੀਤਾ। ਇਸ ਬਲੱਡ ਕੈਂਪ ਦੀ ਸ਼ਾਨੋ ਸ਼ੌਕਤ ਨੂੰ ਵਧਾਉਣ ਲਈ ਉਚੇਚੇ ਤੌਰ ਤੇ ਬਤੋਰ ਮੁੱਖ ਮਹਿਮਾਨ ਵਜੋਂ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ, ਡਾ ਗੁਰਮੀਤ ਲਾਲ਼ ਸਿਵਲ ਸਰਜਨ, ਸੁਖਵਿੰਦਰ ਸਿੰਘ ਕੋਟਲੀ ਐਮ.ਐਲ.ਏ ਹਲਕਾ ਆਦਮਪੁਰ, ਪਵਨ ਕੁਮਾਰ ਟੀਨੂ ਸੀਨੀਅਰ ਸਪੋਕਸਮੈਨ ਆਮ ਆਦਮੀ ਪਾਰਟੀ,
ਸਰਪੰਚ ਰਸ਼ਪਾਲ ਸਿੰਘ, ਬੀ.ਜੇ.ਡੀ ਕਲੱਬ ਆਦਮਪੁਰ ਅਤੇ ਉਪਕਾਰ ਐਜੂਕੇਸ਼ਨ ਟਰੱਸਟ ਸਰਕਲ ਗੜਸ਼ੰਕਰ ਦੇ ਸਰਪ੍ਰਸਤ
ਭੁਪਿੰਦਰ ਸਿੰਘ ਰਾਣਾ, ਸੰਜੀਵ ਅਤੇ ਦਸਵੰਧ ਗਰੀਬਾਂ ਲਈ ਐਨ.ਜੀ.ਓ ਤੋਂ ਸੈਕਟਰੀ ਮਨਪ੍ਰੀਤ ਸਿੰਘ ਧੀਰੋਵਾਲ, ਵੀਡੀਓ ਡਾਇਰੈਕਟਰ ਸੁੱਖੀ ਦਾਊਦਪੁਰੀਆ, ਹਰਜਿੰਦਰ ਪਾਲ ਸਿੰਘ ਟੋਨੀ ਕੰਦੋਲਾ ਅਤੇ ਨੇੜਲੇ ਪਿੰਡਾਂ ਦੇ ਨੌਜਵਾਨ ਵੀਰ ਭੈਣਾਂ ਹਾਜ਼ਰ ਸਨ। ਜਿਨ੍ਹਾਂ ਨੇ ਖੂਨਦਾਨ ਕੈਂਪ ਵਿੱਚ ਅਤੇ ਗੁਰੂ ਕੇ ਲੰਗਰਾਂ ਵਿੱਚ ਸੇਵਾ ਕੀਤੀ। ਜਿਨਾਂ ਦਾ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਅਤੇ ਦਸਵੰਧ ਗਰੀਬਾਂ ਲਈ ਐਨ.ਜੀ.ਓ ਪੰਜਾਬ ਦੇ ਮੁੱਖ ਸੇਵਾਦਾਰ ਸੁਖਜੀਤ ਸਿੰਘ ਮਿਨਹਾਸ ਵਲੋਂ ਸਨਮਾਨ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles

2

2