ਨਵਾਂਸ਼ਹਿਰ /ਕਾਠਗੜ੍ਹ 20 ਅਪ੍ਰੈਲ ( ਜਤਿੰਦਰ ਪਾਲ ਸਿੰਘ ਕਲੇਰ)
ਹਲਕਾ ਬਲਾਚੌਰ ਦੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਹਲਕੇ ਦੇ ਕਿਸਾਨਾਂ ਦੀ ਖੇਤਾਂ ਨੂੰ ਨਹਿਰੀ ਪਾਣੀ ਨਾਲ ਸਿੰਜਣ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਤੌਰ ਤੇ ਧਿਆਨ ਵਿੱਚ ਲਿਆ ਕਿ ਸਤਲੁਜ ਦਰਿਆ ਵਿੱਚੋ ਨਿਕਲਦੀ ਬਿਸਤ ਦੁਆਬ ਨਹਿਰ ਵਿੱਚੋ ਪਾਣੀ ਅੱਪ ਲਿਫਟ ਕਰਕੇ ਇਲਾਕੇ ਦੇ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਇਸ ਨਹਿਰੀ ਪਾਣੀ ਰਾਹੀਂ ਸਿੰਚਾਈ ਕਰਕੇ ਉਪਜਾਊ ਬਣਾਉਣ ਲਈ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਏ.ਡੀ. ਬੀ. ਦੇ ਵਾਈਸ ਚੇਅਰਮੈਨ ਚੌਧਰੀ ਰਾਮ ਸ਼ਾਹ ਚੇਚੀ ਅਤੇ ਅਸ਼ੋਕ ਕਸਾਣਾ ਸੂਰਾਪੁਰ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਕੰਢੀ ਖੇਤਰ ਦੇ ਇਸ ਇਲਾਕੇ ਦੇ ਛੋਟੇ ਕਿਸਾਨਾਂ ਕੋਲ ਗੁਜ਼ਾਰੇ ਦੀਆਂ ਜ਼ਮੀਨਾਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਜ਼ਮੀਨਾਂ ਸਿੰਚਾਈ ਦੇ ਸਾਧਨਾਂ ਦੀ ਘਾਟ ਕਾਰਨ ਬੰਜ਼ਰ ਪਈਆਂ ਸਨ, ਜੋ ਕਿ ਹੁਣ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਹਰੀਆਂ- ਭਰੀਆਂ ਹੋ ਜਾਣਗੀਆਂ। ਉਹਨਾਂ ਮੈਡਮ ਸੰਤੋਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਜਿੱਥੇ ਕਿਸਾਨਾਂ ਦੇ ਸੁਫ਼ਨੇ ਪੂਰੇ ਹੋਣਗੇ, ਉਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਜੋ ਦਿਨੋਂ ਦਿਨ ਘੱਟਦਾ ਜਾ ਰਿਹਾ ਹੈ,ਉਸਦੀ ਵੀ ਰੋਕਥਾਮ ਹੋਵੇਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿਧਾਇਕਾ ਸੰਤੋਸ਼ ਕਟਾਰੀਆ ਦੇ ਇਸ ਉਰਪਾਲੇ ਨਾਲ ਸਮੁੱਚੇ ਇਲਾਕੇ ਦੇ ਕਿਸਾਨਾਂ ਦੇ ਚੇਹਰਿਆਂ ਤੇ ਰੌਣਕਾਂ ਆ ਗਈਆਂ ਹਨ ਤੇ ਇਹ ਉਪਰਾਲਾ ਇਸ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਧੰਨਵਾਦ ਕਰਨ ਵਾਲਿਆਂ ‘ਚ ਸਤਿੰਦਰ ਭੂੰਬਲਾ, ਕੁੰਦਨ ਲਾਲ ਭੂੰਬਲਾ, ਰਾਜ ਕੁਮਾਰ ਚੇਚੀ, ਪ੍ਰੇਮ ਚੰਦ ਕਸਾਣਾ, ਕਮਲ ਚੇਚੀ, ਰਾਕੇਸ਼ ਕੁਮਾਰ ਚੇਚੀ, ਸੁਭਾਸ਼ ਭੂੰਬਲਾ, ਸ਼ੌਂਕੀ ਨਾਥ ਭੂੰਬਲਾ, ਕਮਲ ਕਸਾਣਾ, ਸੋਹਣ ਸਿੰਘ, ਅਮਨ ਕਸਾਣਾ ਆਦਿ ਸ਼ਾਮਲ ਸਨ।


