ਬੰਗਾ ਰੋਡ ਨਵਾਂਸ਼ਹਿਰ ਸ਼ਮਸ਼ਾਨ ਘਾਟ ਵਿਖੇ ਕੀਤਾ ਅੰਤਿਮ ਸੰਸਕਾਰ
ਨਵਾਂਸ਼ਹਿਰ 20ਅਪ੍ਰੈਲ ( ਜਤਿੰਦਰਪਾਲ ਸਿੰਘ ਕਲੇਰ)
ਖੂਨਦਾਨ ਲਹਿਰ ਨੂੰ ਸਮਰਪਿਤ ਸਥਾਨਿਕ ਸਮਾਜ ਸੇਵੀ ਸੰਸਥਾ ਬਲੱਡ ਡੋਨਰਜ਼ ਕੌਂਸਲ ਦੇ ਮੁੱਢਲੇ ਸਕੱਤਰ ਪੁਸ਼ਪ ਰਾਜ ਕਾਲ੍ਹੀਆ (66 ਸਾਲ) ਕੁੱਝ ਸਮਾਂ ਬਿਮਾਰ ਰਹਿਣ ਉਪਰੰਤ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ | ਉਹ ਆਪਣੇ ਪਿੱਛੇ ਪਤਨੀ, ਧੀ,ਪੁੱਤਰ ਆਪਣੇ ਭੈਣ, ਭਰਾ ਤੇ ਪ੍ਰੀਵਾਰਾਂ ਨੂੰ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ | ਉਨ੍ਹਾਂ ਦਾ ਅੰਤਿਮ ਸੰਸਕਾਰ ਬੰਗਾ ਰੋਡ ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ | ਇਸ ਮੌਕੇ ਉਨ ਦੀ ਚਿਤਾ ਨੂੰ ਅਗਨੀ ਉਨਾ ਦੇ ਬੇਟੇ ਯੁਵਰਾਜ ਕਾਲੀਆ ਨੇ ਦਿੱਤੀ | ਉਹਨਾਂ ਦੀ ਅੰਤਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਹੋਏ | ਇਸ ਮੌਕੇ ਪ੍ਰੀਵਾਰ ਵਲੋਂ ਪਤਨੀ ਰਜਨੀ ਕਾਲੀਆ , ਛੋਟਾ ਭਰਾ ਮਨੋਰੰਜਨ ਕਾਲੀਆ , ਰੀਤੂ ਕਾਲੀਆ , ਪੁੱਤਰ ਯੁਵਰਾਜ ਕਾਲੀਆ , ਧੀ ਦੀਪਤੀ ਕਾਲੀਆ , ਭਤੀਜੀਆਂ ਤਨਵੀ ਕਾਲੀਆ , ਓਮਸੀ ਕਾਲੀਆ , ਇਲਾਵਾ ਹਲਕਾ ਵਿਧਾਇਕ ਡਾ. ਨਛੱਤਰਪਾਲ , ਸਾਬਕਾ ਵਿਧਾਇਕਾ ਗੁਰਇੱਕਬਾਲ ਕੌਰ ਬਬਲੀ, ‘ਆਪ’ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਵਪਾਰ ਮੰਡਲ ਦੇ ਚਿੰਟੂ ਅਰੋੜਾ, ਐਮ.ਸੀ.ਡਾ.ਕਮਲਜੀਤ, ਬੰਗਾ ਬਲਾਚੌਰ ਤੇ ਨਵਾਂਸ਼ਹਿਰ ਦੀਆਂ ਕੈਮਿਸਟ ਐਸੋਸੀਏਸ਼ਨਾਂ ਦੇ ਪ੍ਰਧਾਨ , ਬੀ.ਡੀ.ਸੀ ਦੇ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਡਾ.ਅਜੇ ਬੱਗਾ, ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਪੁਰੀ, ਹਰਪ੍ਰਭਮਹਿਲ ਸਿੰਘ, ਰਤਨ ਜੈਨ, ਆਰ ਸੀ ਪੁਰੀ, ਐਮ.ਸੀ ਪਰਮ ਖਾਲਸਾ, ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਦਾ,ਮਨਮੀਤ ਸਿੰਘ ਮੈਨੇਜਰ, ਪਿ੍ੰਸੀਪਲ ਬਿਕਰਮਜੀਤ ਸਿੰਘ, ਬੀਰਬਲ ਤੱਖੀ ,ਨਰਿੰਦਰ ਸਿੰਘ ਭਾਰਟਾ, ਪਿ੍ੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਨਰਿੰਦਰਪਾਲ ਤੂਰ, ਕਾਂਗਰਸੀ ਆਗੂ ਜੋਗਿੰਦਰ ਸ਼ੋਕਰ, ਐਡਵੋਕੇਟ ਗੌਰਵ ਸਰੀਨ,ਪ੍ਰਮੋਦ ਭਾਰਤੀ, ਅਮਿੱਤ ਸ਼ਰਮਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਇਲਾਕਾ ਵਾਸੀਆਂ ਨੇ ਨਮ ਅੱਖਾਂ ਨਾਲ੍ਹ ਸਮਾਜ ਸੇਵੀ ਪੁਸ਼ਪ ਰਾਜ ਕਾਲ੍ਹੀਆ ਨੂੰ ਅੰਤਮ ਵਿਦਾਇਗੀ ਦਿੱਤੀ | ਪਰਿਵਾਰ ਵਲੋਂ ਦੱਸਿਆ ਗਿਆ ਕਿ ਵਿਛੜੀ ਆਤਮਾ ਦੇ ਨਮਿੱਤ ਪ੍ਰਾਥਨਾ ਸਭਾ ਮਿਤੀ 29 ਅਪ੍ਰੈਲ ਦਿਨ ਮੰਗਲਵਾਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਬਾਅਦ ਦੁਪਹਿਰ ਦੋ ਤੋਂ ਤਿੰਨ ਵਜੇ ਤੱਕ ਨਿਯਤ ਕੀਤੀ ਗਈ ਹੈ


