Join
Wednesday, March 25, 2026
Wednesday, March 25, 2026

ਡਾਕਟਰ ਬੀ.ਆਰ.ਅੰਬੇਡਕਰ ਏਕਤਾ ਮੰਚ ਵੱਲੋ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ

ਜਲੰਧਰ, (ਕਰਮਵੀਰ ਸਿੰਘ)

ਆਦਮਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਡਾਕਟਰ ਬੀ.ਆਰ.ਅੰਬੇਡਕਰ ਏਕਤਾ ਮੰਚ ਰਜਿ: ਪੰਜਾਬ ਹਲਕਾ ਆਦਮਪੁਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਮਾਸਟਰ ਅਰਸ਼ਦੀਪ ਸਿੰਘ, ਮੈਂਡਮ ਰਾਜ ਰਾਣੀ, ਮਾਸਟਰ ਬਲਵੀਰ ਅਤੇ ਮਾਸਟਰ ਰਾਮ ਲੁਭਾਇਆ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ। ਉਪਰੰਤ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਅਤੇ ਤਮੰਨਾ ਕਡਿਆਣਾ ਵੱਲੋਂ ਬਾਬਾ ਸਾਹਿਬ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮਾਸਟਰ ਜਸਵੀਰ ਸਿੰਘ ਅਤੇ ਮਾਸਟਰ ਕਮਲ ਭਾਟੀਆ ਵੱਲੋਂ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਟੀਨੂ ਸੀਨੀਅਰ ਸਪੋਕਸਪਰਸਨ ਆਮ ਆਦਮੀ ਪਾਰਟੀ, ਬਾਬਾ ਮੁਕੇਸ਼ ਕੁਮਾਰ ਰਾਮ ਨਗਰ, ਸੁਰਿੰਦਰ ਕੁਮਾਰ ਪ੍ਰਧਾਨ ਰਵੀਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਆਦਮ, ਬਾਬਾ ਬਲਵੰਤ ਸਿੰਘ ਡਿਗਰੀਆਂ, ਬਲਦੇਵ ਸਿੰਘ, ਸੁਖਜੀਤ ਸਿੰਘ ਮਿਨਹਾਸ ਡਰੋਲੀ ਮੁੱਖ ਸੇਵਾਦਾਰ ਦਸਵੰਧ ਗਰੀਬਾਂ ਲਈ ਐਨ.ਜੀ.ਓ, ਸੋਹਣ ਲਾਲ, ਹੰਸ ਰਾਜ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਆਦਮਪੁਰ, ਸੁਰੇਸ਼ ਕੁਮਾਰ ਭਾਟੀਆ, ਅਵਤਾਰ ਸਿੰਘ, ਗੁਰਮੇਲ ਸਿੰਘ, ਮਨਪ੍ਰੀਤ ਮੰਤਰੀ, ਹਰਿੰਦਰ ਸਿੰਘ, ਰਜਿੰਦਰ ਸਿੰਘ ਸਾਬਕਾ ਐਮ.ਐਲ.ਏ, ਕੁਲਦੀਪ ਸਿੰਘ ਮਿਨਹਾਸ, ਅਮਰੀਕ ਸਿੰਘ ਐਮ.ਸੀ, ਬਲਵੀਰ ਚੁੰਬਰ ਰਾਮ ਨਗਰ, ਲੈਕਚਰਾਰ ਗੁਰਿੰਦਰ ਸਿੰਘ, ਮਾਸਟਰ ਬਲਵਿੰਦਰ ਸਿੰਘ, ਸੁੱਖਾ ਹਰੀਪੁਰ, ਬਰਿੰਦਰ ਖੁਰਦਪੁਰ, ਪਰਮਜੀਤ ਸਿੰਘ ਚੋਮੋ ਖਜਾਨਚੀ, ਕੈਪਟਨ ਗੁਰਮੀਤ ਸਿੰਘ, ਕਿਸ਼ਨ ਚੰਦ ਲੋਈ, ਸੁਖਵਿੰਦਰ ਕੌਰ ਐਮ.ਸੀ, ਧਰਮਪਾਲ, ਤਰਸੇਮ ਲਾਲ, ਮਹਿੰਦਰ ਲਾਲ ਅਤੇ ਹੋਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2