Join
Wednesday, March 25, 2026
Wednesday, March 25, 2026

ਪੁਲਿਸ ਦੀ ਡਿਊਟੀ ਵਿੱਚ ਵਿਘਨ ਪਾਉਣ ਤੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਕੀਤਾ ਦਰਜ

ਨਵਾਂਸ਼ਹਿਰ /ਕਾਠਗੜ੍ਹ 22 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਥਾਣਾ ਕਾਠਗੜ੍ਹ ਪੁਲਿਸ ਨੇ ਪੁਲਿਸ ਦੀ ਡਿਉਟੀ ਵਿੱਚ ਵਿਘਨ ਪਾਉਣ ਤੇ  ਪੁਲਿਸ ਪਾਰਟੀ ਨਾਲ ਬਹਿਸ ਕਰਨ ਅਤੇ ਡਰਾਇਵਰ ਪਾਸੋਂ ਸਰਕਾਰੀ ਗੱਡੀ ਦੀ ਚਾਬੀ ਖੋਹਣ  ਵਾਲੇ ਤਿੰਨ ਵਿਆਕਤੀ ਦੇ ਖਿਲਾਫ ਮਾਮਲਾ ਦਰਜ  ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |

 ਇਸ ਸਬੰਧੀ  ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਦੇ ਐਸਐਚਓ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ  ਸ਼ੱਕੀ ਪੁਰਸ਼ਾ ਤੇ ਵਹੀਕਲਾਂ , ਦੀ ਨਾਕਾ ਲਗਾ ਕੇ ਜਾਂਚ ਕਰ ਰਹੀ ਸੀ ਕਿ ਇਸ ਦੌਰਾਨ ਪੁਲਿਸ ਪਾਰਟੀ ਪਿੰਡ ਮਾਣੇਵਾਲ ਫਿਰਨੀ  ਤੇ ਸਰਕਾਰੀ ਸਕੂਲ ਤੋ ਪੁਰਾਣੇ ਮਾਣੇਵਾਲ ਪਿੰਡ ਨੂੰ  ਜਾ ਰਹੀ ਸੀ ਕਿ ਕੱਚੀ ਗੋਰੀ ਤੇ ਤਿੰਨ  ਮੋਨੇ ਨੌਜਵਾਨ ਖੜ੍ਹੇ ਦਿਖਾਈ ਦਿੱਤੇ ਜਿਹਨਾਂ  ਨੂੰ  ਸ਼ੱਕ ਦੇ ਆਧਾਰ ਤੇ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਜਿੰਨਾ ਨੇ ਕੋਈ ਨਸ਼ਾ ਕੀਤਾ ਹੋਇਆ ਸੀ | ਜੋ ਪੁਲਿਸ ਪਾਰਟੀ ਨਾਲ ਕਥਿਤ ਤੌਰ ਤੇ ਬਹਿਸ ਕਰਨ ਲੱਗੇ ਤੇ ਡਰਾਇਵਰ ਪਾਸੋਂ ਸਰਕਾਰੀ ਗੱਡੀ  ਦੀ ਚਾਬੀ ਖੋਹਣ ਦੀ ਕੋਸ਼ਿਸ਼ ਕੀਤੀ |  ਉਨ੍ਹਾਂ ਦੱਸਿਆਂ ਕਿ ਪੁਲਿਸ ਨਫਰੀ ਘੱਟ ਹੋਣ  ਦਾ ਫਾਇਦਾ ਚੁੱਕ ਕੇ ਉਹ ਖੇਤਾਂ ਵੱਲ ਨੂੰ  ਭੱਜ ਗਏ |  ਉਨ੍ਹਾਂ ਨੇ ਦੱਸਿਆ ਕਿ ਹੋਰ ਪੁਲਿਸ ਮੁਲਾਜਮਾਂ ਦੀ ਮਦਦ ਨਾਲ ਇਨ੍ਹਾਂ ਤਿੰਨਾ ਨੌਜਵਾਨਾਂ ਨੂੰ  ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਨੂੰ ਲੱਭਣ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਇਹਨਾਂ ਦੀ ਪਹਿਚਾਣ ਭੁਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਮਾਣੇਵਾਲ ,ਪਰਮਜੀਤ ਪੁੱਤਰ ਜਗਤਾਰ ਸਿੰਘ ਵਾਸੀ ਮਾਣੇਵਾਲ, ਮਨਦੀਪ ਸਿੰਘ ਉਰਫ ਬਾਵਾ ਪੁੱਤਰ ਜੋਗਿੰਦਰ ਸਿੰਘ ਵਾਸੀ ਮੁੱਤੋਂ ਮੰਡ  ਦੇ ਖਿਲਾਫ ਪੁਲਿਸ ਨੇ ਧਾਰਾ 132,221,3,(5) ਬੀਐਨਐਸ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ  ਕਰ ਦਿੱਤੀ |

Related Articles

LEAVE A REPLY

Please enter your comment!
Please enter your name here

Latest Articles

2

2