ਗੁਰਮੋਹਨ ਸਿੰਘ ਮੰਡਲ ਪ੍ਰਧਾਨ ਚੁਣਿਆ ਗਿਆ ਤੇ ਬਹਾਦਰ ਸਿੰਘ ਉਪ ਪ੍ਰਧਾਨ ਬਣੇ
ਨਵਾਂਸ਼ਹਿਰ 22 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ)
ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ(ਰਜ਼ਿ 42) ਕਾਰਜਕਾਲ ਲਈ ਜੋ ਪੰਜਾਬ ਦੇ ਵਣ ਮੰਡਲਾਂ ਦੇ ਸਾਥੀਆਂ ਦੀ ਹਾਜ਼ਰੀ ਵਿੱਚ ਜਥੇਬੰਦਕ ਚੋਣਾਂ ਦਾ ਐਲਾਨ ਮਿਤੀ 4-4-25 ਨੂੰ ਵਣ ਚੇਤਨਾ ਕੇਂਦਰ ਲੁਧਿਆਣਾ ਵਿਖੇ ਕੀਤਾ ਗਿਆ ਹੈ | ਇਸ ਦੇ ਮੱਦੇਨਜ਼ਰ ਮੰਡਲ ਕਮੇਟੀਆਂ ਦੀਆਂ ਚੋਣਾਂ ਮਿਤੀ 21-4-25 ਤੋਂ ਸ਼ੁਰੂ ਹੋ ਚੁੱਕੀ ਹੈ | ਵਣ ਮੰਡਲ ਨਵਾਂਸ਼ਹਿਰ ਅਤੇ ਗੜਸ਼ੰਕਰ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਵਿੱਚ ਗੁਰਮੋਹਨ ਸਿੰਘ ਮੰਡਲ ਪ੍ਰਧਾਨ , ਬਹਾਦਰ ਸਿੰਘ ਉਪ ਪ੍ਰਧਾਨ ਚੁਣੇ ਗਏ | ਰਵਿੰਦਰ ਸਿੰਘ ਮੰਡਲ ਸਕੱਤਰ , ਗੁਰਮੁੱਖ ਸਿੰਘ ਸਹਾਇਕ ਸਕੱਤਰ ,ਚਿਰਾਗ ਲਖੋਤਰਾ ਪ੍ਰੈਸ ਸਕੱਤਰ, ਸੁਰਿੰਦਰਪਾਲ ਵਿੱਤ ਸਕੱਤਰ, ਸਰਬਜੀਤ ਕੌਰ ਜਥੇਬੰਦਕ ਸਕੱਤਰ, ਗੁਰਵਿੰਦਰ ਕੌਰ ਪ੍ਰਚਾਰ ਸਕੱਤਰ, ਵਰਿੰਦਰ ਸਿੰਘ ਆਡੀਟਰ ਚੁਣੇ ਗਏ | ਵਣ ਮੰਡਲ ਨਵਾਂਸ਼ਹਿਰ ਐਡ ਗੜਸ਼ੰਕਰ ਦੇ ਸਾਰੇ ਸਾਥੀ ਹਾਜਿਰ ਹੋਏ ਅਤੇ ਸਾਂਝੇ ਮਤੇ ਤੇ ਦਸਤਖ਼ਤ ਕਰਦਿਆਂ ਨਵੇਂ ਚੁਣੇ ਗਏ ਮੰਡਲ ਵਿੱਤ ਸਕੱਤਰ ਪਾਸ ਆਪਣੀ ਮੈਂਬਰਸ਼ਿਪ ਜਮਾਂ ਕਰਵਾਈ |ਨਵੀਂ ਚੁਣੀ ਗਈ ਮੰਡਲ ਕਮੇਟੀ ਨੇ ਆਪਣੇ ਸਾਥੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਆਪਣੇ ਸਾਥੀਆਂ ਨੂੰ ਵਿਸ਼ਵਾਸ਼ ਦਵਾਇਆ | ਹੱਕ ਸੱਚ ਤੇ ਇਨਸਾਫ਼ ਲਈ ਇੱਕੋ ਇੱਕ ਠੀਕ ਰਾਹ, ਏਕੇ ਅਤੇ ਸੰਘਰਸ਼ ਦਾ | ਇਸ ਮੌਕੇ ਤੇ ਗੁਰਮੌਹਣ ਗਾਡ ,ਨਰਿੰਦਰ ਕੁਮਾਰ,ਚੇਤ ਰਾਮ,ਹਰਮਨਜੋਤ ਸਿੰਘ ,ਹਰਮਨਦੀਪ ਸਿੰਘ , ਪ੍ਰਭਜੋਤ ਸਿੰਘ ,ਸਰਬਜੀਤ ਕੌਰ, ਅੰਮਿ੍ਤਪਾਲ ਕੌਰ ,ਰਮਨਪ੍ਰੀਤ ਕੌਰ ,ਗੁਰਵਿੰਦਰ ਕੌਰ ,ਜਗਦੀਪ ਕੌਰ ,ਗੌਤਮ ਸਿੰਘ , ਰਜਤ ਕੁਮਾਰ,ਭੁਪਿੰਦਰ ਸਿੰਘ,ਜਗਦੀਪ ਸਿੰਘ ਕੁੰਭੜਾ, ਰਾਮਪਾਲ, ਰਵਿੰਦਰ ਸਿੰਘ ,ਗੁਰਪਾਲ ਸਿੰਘ , ਨਹਿਰੂ ਸਿੰਘ, ਦਵਿੰਦਰ ਸਿੰਘ ,ਸੁਰਿੰਦਰ ਪਾਲ, ਯਸ਼ਵਿੰਦਰ ਸਿੰਘ , ਤੇਜਿੰਦਰਪਾਲ ਸਿੰਘ, ਵਿਜੇ ਕੁਮਾਰ ਮੌਜੂਦ ਰਹੇ |


