ਨਵਾਂਸ਼ਹਿਰ /ਰੂਪਨਗਰ 23 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਨੌਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੀ ਹੋਈ ਅਦੁਤੀ ਸ਼ਹਾਦਤ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਂਦਨੀ ਚੌਂਕ ਵਿੱਚ ਬਣੇ ਲਾਲ ਕਿਲਾ ਮੈਦਾਨ ਵਿੱਚ ਦਿੱਲੀ ਫਤਿਹ ਦਿਵਸ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜੋ ਕਿ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਸ਼ਹੀਦੀਆਂ ਦੇ ਸੰਬੰਧ ਵਿੱਚ ਕਰਵਾਏ ਗਏ ਇਸ ਧਾਰਮਿਕ ਪ੍ਰੋਗਰਾਮ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਦੇ ਨਜਦੀਕ ਪਿੰਡ ਡੂਮੇਵਾਲ ਦੇ ਜੰਪਲ ਦਰਸ਼ਨ ਸਿੰਘ ਪੰਮਾ ਡੂਮੇਵਾਲ ਨੇ 50 ਹਜਾਰ ਤੋਂ ਵੱਧ ਇਕੱਠ ਵਾਲੇ ਇਸ ਧਾਰਮਿਕ ਇਕੱਠ ਵਿੱਚ ਆਪਣੀ ਸੁਰੀਲੀ ਮਿੱਠੀ ਆਵਾਜ਼ ਨਾਲ ਢਾਡੀ ਵਾਰਾਂ ਅਤੇ ਧਾਰਮਿਕ ਸੰਗੀਤ ਦੀਆ ਧੁਣਾਂ ਨਾਲ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਿਆਂ ਦੇ ਜਿੱਥੇ ਸੂਫੀਆਈ ਅੰਦਾਜ਼ ਵਿੱਚ ਸੁਰੀਲੀ ਆਵਾਜ਼ ਨਾਲ ਬੈਠੀ ਹੋਈ ਸੰਗਤ ਨੂੰ ਕੀਲ ਦਿੱਤਾ ਉੱਥੇ ਹੀ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਦਿੱਲੀ ਦੀ ਧਰਤੀ ਗੂੰਜ ਉੱਠੀ ਪੰਮਾ ਡੂਮੇਵਾਲ ਨੇ ਭਾਈ ਮਤੀ ਦਾਸ ਅਤੇ ਸਤੀ ਦਾਸ ਨੂੰ ਕਿਸ ਤਰ੍ਹਾਂ ਆਰਿਆ ਦੇ ਨਾਲ ਚਰਾਇਆ ਗਿਆ ਦਾ ਵਰਨਣ ਵਾਰ ਵਾਂਗ ਗਾ ਕੇ ਸੰਗਤਾਂ ਨੂੰ ਸੁਣਾਇਆ, ਕੁਰਬਾਨੀ ,ਜੰਗ ਦੇ ਮੈਦਾਨ ,, ਸ਼ਹੀਦ ਊਧਮ ਸਿੰਘ , ਸਰਬੰਸ ਦਾਨੀ , ਭਾਈ ਜੇਤਾ ਜੀ ਜੀਵਨ , ਸਰਦਾਰਾ ਦੇ ਬ੍ਰਾਂਡ ਆਦੀ ਵਾਰਾਂ ਅਤੇ ਸੱਭਿਆਚਾਰਕ ਇਤਿਹਾਸ ਤੇ ਮਿੱਟੀ ਆਵਾਜ ਵਿੱਚ ਪਰੋ ਕੇ ਹੋਰ ਯਾਦਗਾਰੀ ਪਲ ਬਣਾ ਦਿੱਤੇ ਜਿਸ ਕਾਰਨ ਦਿੱਲੀ ਦੀ ਲੋਕਾਂ ਨੂੰ ਵੀ ਪੰਮਾ ਡੂਮੇਵਾਲ ਨੇ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਨਾਲ ਕਾਇਲ ਕਰ ਦਿੱਤਾ ਤੇ ਹਮੇਸ਼ਾ ਵਾਸਤੇ ਸਰੋਤਿਆਂ ਦੇ ਦਿਲਾਂ ਵਿੱਚ ਆਪਣੇ ਇੱਕ ਵੱਖਰੀ ਪਹਿਚਾਣ ਬਣਾ ਲਈ


