Join
Wednesday, March 25, 2026
Wednesday, March 25, 2026

ਕੇਸੀ ਪੋਲੀਟੈਕਨਿਕ ਕਾਲਜ ’ਚ ਵਿਸ਼ਵ ਧਰਤੀ ਦਿਵਸ ’ਤੇ ਸੈਮੀਨਾਰ

ਸੁਨਹਿਰੇ ਭਵਿੱਖ ਲਈ ਸਾਨੂੰ ਧਰਤੀ ਦੇ ਰੁੱਖ ਲਗਾਉਣ ਦੇ ਨਾਲ ਉਹਨਾ ਦੀ ਦੇਖਭਾਲ ਕਰਨੀ ਅਤੇ ਵਾਤਾਵਰਣ ਬਚਾਉਣ ਚਾਹੀਦਾ – ਇੰਜ. ਜਫਤਾਰ ਅਹਿਮਦ

ਨਵਾਂਸ਼ਹਿਰ, 23 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ) 

ਕਰਿਆਮ ਰੋਡ ਤੇ ਸਥਿਤ ਕੇ.ਸੀ ਪੌਲੀਟੈਕਨਿਕ ਕਾਲਜ ਵਿਖੇ  ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਦੀ ਦੇਖ-ਰੇਖ ’ਚ ਵਿਸ਼ਵ ਧਰਤੀ ਦਿਵਸ ਦੇ ਮੌਕੇ ’ਤੇ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਮੁੱਖ ਬੁਲਾਰੇ ਕਾਲਜ ਮੁੱਖੀ ਇੰਜ. ਜਫਤਾਰ ਅਹਿਮਦ, ਇੰਜ. ਜਸਵੰਤ ਸਿੰਘ, ਇੰਜ. ਦਵਿੰਦਰ ਸਿੰਘ ਅਤੇ ਵਿਦਿਆਰਥੀ ਸਚਿਨ, ਸ਼ੁਭਮ ਰਹੇ। ਇੰਜ. ਜਫਤਾਰ ਅਹਿਮਦ, ਇੰਜ. ਜਸਵੰਤ ਸਿੰਘ, ਇੰਜ. ਦਵਿੰਦਰ ਸਿੰਘ  ਅਤੇ ਵਿਦਿਆਰਥੀਆਂ ਨੇ ਇਸ ਸਾਲ ਦੇ ਥੀਮ ਵਾਤਾਵਰਣ ਪਰਿਵਤਰਨ ਦੇ ਸਬੰਧ ’ਚ ਦੱਸਿਆ ਕਿ ਸਾਨੂੰ ਅੰਨ੍ਹ, ਪਾਣੀ, ਆਕਸੀਜਨ, ਜੀਵਨ ਸਭ ਕੁਝ ਧਰਤੀ ਮਾਂ ਤੋਂ ਹੀ ਮਿਲਦਾ ਹੈ। ਬਦਲੇ ’ਚ ਸਾਨੂੰ ਇਸ ਨੂੰ ਸੁੰਦਰ ਬਣਾਉਣ ਲਈ ਇਸ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਸਾਨੂੰ ਰੁੱਖ ਲਗਾ ਕੇ ਇਸ ਨੂੰ ਸੁੰਦਰ ਬਣਾਉਣਾ ਚਾਹੀਦਾ ਹੈ। ਅਗਰ ਅਸੀ ਧਰਤੀ ਤੋ ਰੁੱਖ ਕੱਟਦੇ ਜਾਵਾਂਗੇ ਤਾਂ ਵਾਤਾਵਰਣ ’ਚ ਬਦਲਾਵ ਆਵੇਗਾ, ਜਿਸ ਨਾਲ ਸਾਡੀ ਸਿਹਤ ਤੇ ਵੀ ਅਸਰ ਪਵੇਗਾ।  ਧਰਤੀ ਦੇ ਨਾਲ-ਨਾਲ ਸਾਨੂੰ ਭੋਜਨ, ਪਾਣੀ ਅਤੇ ਵਾਤਾਵਰਨ ਨੂੰ ਵੀ ਬਚਾਉਣਾ ਹੋਵੇਗਾ ਤਾਂਕਿ ਆਉਣ ਵਾਲੇ ਹਰ ਮਨੁੱਖ ਦਾ ਭਵਿੱਖ ਉੱਜਵਲ ਹੋ ਸਕੇ। ਉਨ੍ਹਾਂ ਦੱਸਿਆ ਕਿ ਸਾਨੂੰ ਰਸੋਈ ਦਾ ਵਰਤ ਹੋ ਚੁੱਕਾ ਸਮਾਨ ਗਮਲਿਆ ਵਿੱਚ ਪਾ ਕੇ ਖਾਦ ਵਜੋਂ ਵਰਤਣਾ ਚਾਹੀਦਾ ਹੈ। ਸਾਨੂੰ ਡਿਸਪੋਜ਼ੇਬਲ ਗਿਲਾਸ, ਪਲੇਟ ਅਤੇ ਹੋਰ ਸਮਾਨ ਦੀ ਵਰਤੋਂ ਨਹੀ ਕਰਨੀ ਚਾਹੀਦੀ। ਸਾਨੂੰ ਅਪਣਾ ਭਵਿੱਖ  ਧੁੰਦਲਾ ਹੋਣ ਤੋਂ ਬਚਾਉਣ ਲਈ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ, ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ, ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਅਨਾਜ ਦੀ ਵੀ ਬਰਬਾਦੀ ਨਹੀਂ ਕਰਨੀ ਚਾਹੀਦੀ। ਅੰਤ ’ਚ ਪੋਸਟਰ ਬਣਾਉਣ ਵਾਲਿਆ ’ਚੋਂ ਲਖਵਿੰਦਰ ਨੇ ਪਹਿਲਾ, ਸ਼ੁਭਮ ਨੇ ਦੂਸਰਾ ਸਥਾਨ ਪਾਇਆ ਹੈ। ਮੌਕੇ ’ਤੇ ਇੰਜ. ਅਲਕਾ ਭਾਰਦਵਾਜ, ਇੰਜ. ਮੀਨਲ, ਇੰਜ. ਸੰਤੋਸ਼ ਕੁਮਾਰ, ਇੰਜ. ਜਸਕਰਨਪ੍ਰੀਤ ਕੌਰ, ਜਤਿੰਦਰ ਕੌਰ, ਜਗਜੀਵਨ ਰਾਮ, ਰਾਜਿੰਦਰ ਕੁਮਾਰ, ਸੰਜੀਵ ਕੁਮਾਰ, ਗੋਪਾਲ ਕ੍ਰਿਸ਼ਨ ਆਦਿ ਹਾਜ਼ਰ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2