ਸਮਾਗਮ ਦੇ ਦੋਰਾਨ ਸਮੂਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਕੀਤੇ ਜਾਣਗੇ ਪੁੱਖਤਾ ਪ੍ਰਬੰਧ: ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ
ਬਲਾਚੌਰ 24ਅਪ੍ਰੈਲ ( ਜਤਿੰਦਰ ਪਾਲ ਸਿੰਘ ਕਲੇਰ)

ਮਹਾਰਾਜ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਤੀਜੇ ਗੱਦੀਨਸ਼ੀਨ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਜੀ ਭੂਰੀਵਾਲਿਆ ਦੇ 23ਵਾਂ ਨਿਰਮਾਣ ਦਿਵਸ ਸਬੰਧੀ ਤਿੰਨ ਰੋਜ਼ਾ ਸੰਤ ਸਮਾਗਮ ਮੋਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਮਿਤੀ 29,30 ਅਪ੍ਰੈਲ ਤੇ 1ਮਈ ਨੂੰ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਮੋਕੇ ਤਿੰਨ ਰੋਜ਼ਾ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਪ੍ਰਸ਼ਾਸ਼ਨ ਤੇ ਪੁਲਿਸ ਪ੍ਰਸ਼ਾਸਨ ਦੇ ਸਮੁੱਚੇ ਅਧਿਕਾਰੀ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕਿ ਜਾਇਜ਼ਾ ਲੈਣ ਦੇ ਲਈ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਮੋਕੇ ਮਹਾਰਾਜ ਭੂਰੀਵਾਲੇ ਗਰੀਬਦਾਸੀ ਐਜੂਕੇਸ਼ਨ ਟਰੱਸਟ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਅਪ੍ਰੈਲ ਨੂੰ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇ ਜਗਤ ਗੁਰੂ ਬਾਬਾ ਗਰੀਬਦਾਸ ਜੀ ਦੀ ਰਚਿਤ ਬਾਣੀ ਦੇ ਪਾਠ ਪ੍ਰਕਾਸ਼ ਆਰੰਭ ਕਰਨਗੇ 30ਅਪ੍ਰੈਲ ਨੂੰ ਮੱਧ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਸਤਿਗੁਰੂ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਦੀ ਯਾਦ ਨੂੰ ਸਮਰਪਿਤ ਪੀ ਜੀ ਆਈ ਚੰਡੀਗੜ੍ਹ ਦੇ ਮਾਹਿਰ ਡਾਕਟਰਾਂ ਦੀ ਬਲੱਡ ਬੈਂਕ ਟੀਮ ਦੇ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਤੇ ਨਾਲ ਹੈਮਿਉਪੈਥਿਕ,ਐਲੋਪੈਥਿਕ ਕੈਂਪ ਲਗਾਇਆ ਜਾਵੇਗਾ ਸਮਾਗਮ ਦੇ ਅੰਨਤਿਮ ਦੇ ਦਿਨ 1ਮਈ ਨੂੰ ਚੱਲ ਰਹੀ ਬਾਣੀ ਦੇ ਸਪੂੰਰਨ ਪਾਠ ਦੇ ਭੋਗ ਮੋਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਵਲੋਪਾਏ ਜਾਣਗੇ ਉਪਰੰਤ ਸਮਾਗਮ ਦੇ ਦੋਰਾਨ ਰੋਜ਼ਾਨਾ ਰਾਤ ਸਮੇਂ ਸੰਧਿਆ ਆਰਤੀ ਤੇ ਹੋਰ ਸੰਪਰਦਾਇ ਤੋ ਪਹੁੰਚ ਰਹੇ ਸੰਤ ਮਹਾਂਪੁਰਸ਼ ਦੇਸ਼ ਵਿਦੇਸ਼ ਤੋਂ ਪਹੁੰਚ ਰਹੀਆਂ ਸੰਗਤਾਂ ਤੇ ਸਤਿਸੰਗ ਦੇ ਜ਼ਰੀਏ ਸੰਗਤ ਤੇ ਅੰਮ੍ਰਿਤ ਵਰਖਾ ਕਰਨਗੇ ਇਸ ਮੋਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ,ਅਸ਼ੋਕ ਕਟਾਰੀਆ ,ਡਿਪਟੀ ਕਮਿਸ਼ਨਰ ਨਵਾਂਸ਼ਹਿਰ ਅੰਕੁਰਜੀਤ ਸਿੰਘ,ਪੁਲਿਸ ਮੁੱਖੀ ਡਾ ਮਹਿਤਾਬ ਸਿੰਘ,ਏ ਡੀ ਸੀ ਰਾਜੀਵ ਵਰਮਾਂ,ਡੀ ਐਸ ਪੀ ਬਲਾਚੋਰ ਸ਼ਾਮ ਸੁੰਦਰ,ਥਾਣਾ ਮੁੱਖੀ ਸਤਨਾਮ ਸਿੰਘ ਪੋਜੇਵਾਲ,ਐਕਸੀਅਨ ਬਿਜਲੀ ਵਿਭਾਗ ਆਦਿ ਵੱਖ ਵੱਖ ਅਧਿਕਾਰੀ ਮੋਕੇ ਤੇ ਹਾਜਿਰ ਸਨ


